عربيEnglish

مريم ابنت عمران عليها السلام موسوعة القرآن الكريم

Towards providing reliable exegeses and translations of the meanings of the Noble Qur'an in the world languages

The Opening [Al-Fatiha] - Punjabi translation - Arif Halim

Surah The Opening [Al-Fatiha] Ayah 7 Location Maccah Number 1

ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।

ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹਨ ਜਿਹੜਾ ਕੁੱਲ ਜਹਾਨਾਂ ਦਾ ਰੱਬ ਹੈ। [1]

ਅਤਿਅੰਤ ਮਿਹਰਬਾਨ ਤੇ ਰਹਿਮ ਫ਼ਰਮਾਉਣ ਵਾਲਾ ਹੈ।

ਬਦਲੇ ਵਾਲੇ ਦਿਨ (ਕਿਆਮਤ) ਦਾ ਮਾਲਿਕ ਹੈ।

ਅਸੀਂ ਤੇਰੀ ਹੀ ਇਬਾਦਤ ਕਰਦੇ ਹਾਂ ਅਤੇ ਤੇਥੋਂ ਹੀ (ਹਰ ਪ੍ਰਕਾਰ ਦੀ) ਮਦਦ ਚਾਹੁੰਦੇ ਹਾਂ।

(ਹੇ ਅੱਲਾਹ!) ਸਾਨੂ ਸਿੱਧਾ ਰਾਹ ਵਿਖਾ। [2]

ਉਹਨਾਂ ਲੋਕਾਂ ਦੀ ਰਾਹ ਜਿਨ੍ਹਾਂ ਨੂ ਨੂੰ ਤੂੰ ਇਨਾਮ ਬਖ਼ਸ਼ਿਆ,[3] ਜਿਨ੍ਹਾਂ ’ਤੇ ਤੇਰਾ ਕਰੋਪ (ਅਜ਼ਾਬ) ਨਹੀਂ ਹੋਇਆ ਅਤੇ ਨਾ ਹੀ (ਸਿੱਧੀ ਰਾਹ ਤੋਂ) ਭਟਕੇ ਹੋਏ ਸੀ। [4]