مريم ابنت عمران عليها السلام موسوعة القرآن الكريم
Towards providing reliable exegeses and translations of the meanings of the Noble Qur'an in the world languagesThe Traducer [Al-Humaza] - Punjabi Translation - Arif Haleem
Surah The Traducer [Al-Humaza] Ayah 9 Location Maccah Number 104
ਹਰ ਤਾਅਨੇ-ਮਿਹਨੇ ਦੇਣ ਵਾਲੇ ਤੇ ਬੁਰਾਈਆਂ ਦੀ ਟੋਹ ਵਿਚ ਰਹਿਣ ਵਾਲੇ (ਵਿਅਕਤੀ) ਲਈ ਤਬਾਹੀ ਹੈ।[1]
(ਅਤੇ ਉਸ ਲਈ ਵੀ) ਜਿਸ ਨੇ ਧਨ-ਦੌਲਤ ਨੂੰ ਜੋੜ੍ਹਿਆ ਅਤੇ ਉਸ ਨੂੰ ਗਿਣ ਗਿਣ ਰੱਖਿਆ।
ਉਹ ਸਮਝਦਾ ਹੈ ਕਿ ਉਸ ਦਾ ਮਾਲ ਉਸ ਨੂੰ ਸਦਾ ਲਈ ਜੀਊਂਦਾ ਰੱਖੇਗਾ।
ਬਿਲਕੁਲ ਵੀ ਨਹੀਂ, ਉਸ ਨੂੰ ਜ਼ਰੂਰ ਹੀ ‘ਹੋਤਾਮਾਂ’ ਵਿਚ ਸੁੱਟਿਆ ਜਾਵੇਗਾ।
ਅਤੇ ਤੁਹਾਨੂੰ ਕੀ ਪਤਾ ਹੈ ਕਿ ਉਹ (ਹੋਤਾਮਾਂ) ਕੀ ਹੈ ?
ਉਹ ਅੱਲਾਹ ਵੱਲੋਂ ਭੜਕਾਈ ਹੋਈ ਅੱਗ ਹੈ।
ਜਿਹੜੀ ਦਿਲਾਂ ਤਕ ਪਹੁੰਚੇਗੀ।
ਬੇਸ਼ੱਕ ਉਹ (ਅੱਗ) ਉਹਨਾਂ ’ਤੇ (ਹਰ ਪਾਸਿਓਂ) ਬੰਦ ਕਰ ਦਿੱਤੀ ਜਾਵੇਗੀ।
ਉਹ ਲੰਮੇ-ਲੰਮੇ ਥੰਮ੍ਹਾਂ ਵਿਚਾਲੇ (ਬੰਦ ਕਰ ਦਿੱਤੀ ਜਾਵੇਗੀ)।

