مريم ابنت عمران عليها السلام موسوعة القرآن الكريم
Towards providing reliable exegeses and translations of the meanings of the Noble Qur'an in the world languagesThe Cow [Al-Baqara] - Punjabi translation - Arif Halim - Ayah 237
Surah The Cow [Al-Baqara] Ayah 286 Location Madanah Number 2
وَإِن طَلَّقۡتُمُوهُنَّ مِن قَبۡلِ أَن تَمَسُّوهُنَّ وَقَدۡ فَرَضۡتُمۡ لَهُنَّ فَرِيضَةٗ فَنِصۡفُ مَا فَرَضۡتُمۡ إِلَّآ أَن يَعۡفُونَ أَوۡ يَعۡفُوَاْ ٱلَّذِي بِيَدِهِۦ عُقۡدَةُ ٱلنِّكَاحِۚ وَأَن تَعۡفُوٓاْ أَقۡرَبُ لِلتَّقۡوَىٰۚ وَلَا تَنسَوُاْ ٱلۡفَضۡلَ بَيۡنَكُمۡۚ إِنَّ ٱللَّهَ بِمَا تَعۡمَلُونَ بَصِيرٌ [٢٣٧]
ਜੇ ਤੁਸੀਂ ਉਹਨਾਂ ਨੂੰ ਹੱਥ ਲਾਉਣ ਤੋਂ ਪਹਿਲਾਂ ਤਲਾਕ ਦੇ ਦਿਓ ਜਦੋਂ ਕਿ ਮਹਿਰ ਨਿਯਤ ਹੋ ਗਿਆ ਹੋਵੇ ਤਾਂ ਇਸ ਮਹਿਰ ਦਾ ਅੱਧਾ ਹਿੱਸਾ ਅਦਾ ਕਰਨਾ ਹੋਵੇਗਾ। ਹਾਂ! ਜੇ ਉਹ ਔਰਤ ਚਾਹਵੇ ਤਾਂ (ਮਹਿਰ) ਮੁਆਫ਼ ਵੀ ਕਰ ਸਕਦੀ ਹੇ ਜਾਂ ਉਹ ਵਿਅਕਤੀ ਮੁਆਫ਼ ਕਰ ਸਕਦਾ ਹੇ ਜਿਸ ਦੇ ਹੱਥ ਵਿਚ ਨਿਕਾਹ ਕਰਨ ਦਾ ਇਖ਼ਤਿਆਰ ਹੇ। ਜੇ ਤੁਸੀਂ ਮੁਆਫ਼ ਕਰ ਦੇਵੋ ਤਾਂ ਇਹ ਨੇਕੀ ਦੇ ਵੱਧ ਨੇੜੇ ਹੇ। ਤੁਸੀਂ ਆਪੋ ਵਿਚਾਲੇ ਭਲਾਈ ਤੇ ਅਹਿਸਾਨ ਵਾਲਾ ਵਰਤਾਓ ਕਰਨਾ ਨਾ ਭੁ=ਲੋ। ਬੇਸ਼ੱਕ ਤੁਸੀਂ ਜੋ ਵੀ ਕਰਦੇ ਹੋ ਅੱਲਾਹ ਉਹਨਾਂ ਸਭ ਦੀ ਖ਼ਬਰ ਰੱਖਦਾ ਹੇ।

