مريم ابنت عمران عليها السلام موسوعة القرآن الكريم
Towards providing reliable exegeses and translations of the meanings of the Noble Qur'an in the world languagesThe Cow [Al-Baqara] - Punjabi translation - Arif Halim - Ayah 85
Surah The Cow [Al-Baqara] Ayah 286 Location Madanah Number 2
ثُمَّ أَنتُمۡ هَٰٓؤُلَآءِ تَقۡتُلُونَ أَنفُسَكُمۡ وَتُخۡرِجُونَ فَرِيقٗا مِّنكُم مِّن دِيَٰرِهِمۡ تَظَٰهَرُونَ عَلَيۡهِم بِٱلۡإِثۡمِ وَٱلۡعُدۡوَٰنِ وَإِن يَأۡتُوكُمۡ أُسَٰرَىٰ تُفَٰدُوهُمۡ وَهُوَ مُحَرَّمٌ عَلَيۡكُمۡ إِخۡرَاجُهُمۡۚ أَفَتُؤۡمِنُونَ بِبَعۡضِ ٱلۡكِتَٰبِ وَتَكۡفُرُونَ بِبَعۡضٖۚ فَمَا جَزَآءُ مَن يَفۡعَلُ ذَٰلِكَ مِنكُمۡ إِلَّا خِزۡيٞ فِي ٱلۡحَيَوٰةِ ٱلدُّنۡيَاۖ وَيَوۡمَ ٱلۡقِيَٰمَةِ يُرَدُّونَ إِلَىٰٓ أَشَدِّ ٱلۡعَذَابِۗ وَمَا ٱللَّهُ بِغَٰفِلٍ عَمَّا تَعۡمَلُونَ [٨٥]
ਤੁਸੀਂ ਹੀ ਉਹ ਲੋਕ ਹੋ ਜੋ ਆਪਣਿਆਂ ਨੂੰ ਹੀ ਕਤਲ ਕਰਦੇ ਹੋ ਅਤੇ ਆਪਣਿਆਂ ਹੀ ਘਰਾਂ ਤੋਂ ਬੇਘਰ ਕਰਦੇ ਹੋ ਅਤੇ ਤੁਸੀਂ ਉਹਨਾਂ ਦੇ ਵਿਰੁੱਧ ਗੁਨਾਹ ਅਤੇ ਜ਼ਾਲਮਾਨਾ ਕੰਮਾਂ ਵਿਚ ਦੂਜਿਆਂ ਦਾ ਸਾਥ ਦਿੰਦੇ ਹੋ। ਜੇ ਉਹ ਤੁਹਾਡੇ ਕੋਲ ਕੈਦੀ ਬਣਕੇ ਆਉਣ ਤਾਂ ਤੁਸੀਂ ਉਹਨਾਂ ਦੀ ਰਿਹਾਈ ਲਈ ਫ਼ਿਿਦਯਾ (ਫ਼ਰੌਤੀ) ਲੈਂਦੇ ਹੋ ਜਦ ਕਿ ਤੁਹਾਡੇ ਲਈ ਉਹਨਾਂ ਦਾ (ਘਰੋਂ) ਕੱਢ ਦੇਣਾ ਹੀ ਹਰਾਮ ਕਰ ਦਿੱਤਾ ਗਿਆ ਸੀ। ਕੀ ਤੁਸੀਂਂ ਕਿਤਾਬ ਦੇ ਇਕ ਭਾਗ ’ਤੇ ਈਮਾਨ ਰੱਖਦੇ ਹੋ ਅਤੇ ਕੁੱਝ ਭਾਗ (ਆਦੇਸ਼ਾਂ) ਦਾ ਇਨਕਾਰ ਕਰਦੇ ਹੋ ? ਤੁਹਾਡੇ ਵਿੱਚੋਂ ਜਿਹੜਾ ਵਿਅਕਤੀ ਵੀ ਇਹ (ਹਰਾਮ ਕੀਤੇ ਹੋਏ) ਕੰਮ ਕਰੇਗਾ ਉਸ ਦੀ ਸਜ਼ਾ ਇਸ ਤੋਂ ਛੁੱਟ ਕੋਈ ਨਹੀਂ ਕਿ ਸੰਸਾਰਿਕ ਜੀਵਨ ਵਿਚ ਉਹਨਾਂ ਦੀ ਰੁਸਵਾਈ ਹੋਵੇ ਅਤੇ ਕਿਆਮਤ ਵਾਲੇ ਦਿਨ ਉਹ ਕਰੜੀ ਸਜ਼ਾ (ਨਰਕ) ਵੱਲ ਧੱਕੇ ਜਾਣ। ਤੁਸੀਂ ਜੋ ਵੀ ਕਰਤੂਤਾਂ ਕਰਦੇ ਹੋ ਅੱਲਾਹ ਉਹਨਾਂ ਤੋਂ ਬੇਖ਼ਬਰ ਨਹੀਂ।

