عربيEnglish

مريم ابنت عمران عليها السلام موسوعة القرآن الكريم

Towards providing reliable exegeses and translations of the meanings of the Noble Qur'an in the world languages

The Women [An-Nisa] - Punjabi translation - Arif Halim - Ayah 19

Surah The Women [An-Nisa] Ayah 176 Location Madanah Number 4

يَٰٓأَيُّهَا ٱلَّذِينَ ءَامَنُواْ لَا يَحِلُّ لَكُمۡ أَن تَرِثُواْ ٱلنِّسَآءَ كَرۡهٗاۖ وَلَا تَعۡضُلُوهُنَّ لِتَذۡهَبُواْ بِبَعۡضِ مَآ ءَاتَيۡتُمُوهُنَّ إِلَّآ أَن يَأۡتِينَ بِفَٰحِشَةٖ مُّبَيِّنَةٖۚ وَعَاشِرُوهُنَّ بِٱلۡمَعۡرُوفِۚ فَإِن كَرِهۡتُمُوهُنَّ فَعَسَىٰٓ أَن تَكۡرَهُواْ شَيۡـٔٗا وَيَجۡعَلَ ٱللَّهُ فِيهِ خَيۡرٗا كَثِيرٗا [١٩]

ਹੇ ਈਮਾਨ ਵਾਲਿਓ! ਤੁਹਾਡੇ ਲਈ ਇਹ ਜਾਇਜ਼ ਨਹੀਂ ਕਿ ਤੁਸੀਂ ਜ਼ੋਰ ਜ਼ਬਰਦਸਤੀ (ਵਿਧਵਾ) ਇਸਤਰੀਆਂ ਦੇ ਵਾਰਸ ਬਣ ਬੈਠੋ (ਹੁਣ ਉਹ ਅਜ਼ਾਦ ਹੇ ਜਿੱਥੇ ਚਾਹੇ ਨਿਕਾਹ ਕਰਵਾ ਸਕਦੀ ਹੇ) ਅਤੇ ਨਾ ਹੀ ਉਹਨਾਂ ਨੂੰ ਇਸ ਲਈ (ਤਲਾਕ ਦੇਣ ਮਗਰੋਂ) ਰੋਕ ਕੇ ਰੱਖੋ ਕਿ ਜੋ ਤੁਸੀਂ ਉਹਨਾਂ ਨੂੰ ਮਹਿਰ ਦਿੱਤਾ ਹੋਇਆ ਹੇ ਉਸ ਵਿੱਚੋਂ ਕੁੱਝ ਵਾਪਸ ਲੈ ਲਵੋ [3] ਹਾਂ ਜੇ ਉਹ ਕੋਈ ਸਪਸ਼ਟ ਬਦਕਾਰੀ ਤੇ ਬੇ-ਹਿਆਈ ਦੇ ਕੰਮ ਕਰ ਬੈਠਣ ਤਾਂ ਉਹਨਾਂ ਨੂੰ ਰੋਕਣਾ ਜਾਇਜ਼ ਹੇ। ਤੁਸੀਂ ਉਹਨਾਂ (ਆਪਣੀਆਂ ਪਤਨੀਆਂ) ਨਾਲ ਸੁਚੱਜੇ ਢੰਗ ਨਾਲ ਜੀਵਨ ਗੁਜ਼ਾਰੋ ਜੇ ਤੁਸੀਂ ਉਹਨਾਂ ਨੂੰ ਨਾ ਪਸੰਦ ਕਰੋ ਤਾਂ ਹੋ ਸਕਦਾ ਹੇ ਕਿ ਤੁਹਾਨੂੰ ਇਕ ਚੀਜ਼ ਪਸੰਦ ਨਾ ਹੋਵੇ ਪਰ ਅੱਲਾਹ ਨੇ ਉਸੇ ਵਿਚ ਕੋਈ ਭਲਾਈ ਰੱਖ ਛੱਡੀ ਹੋਵੇ।