عربيEnglish

مريم ابنت عمران عليها السلام موسوعة القرآن الكريم

Towards providing reliable exegeses and translations of the meanings of the Noble Qur'an in the world languages

Divorce [At-Talaq] - Punjabi translation - Arif Halim - Ayah 1

Surah Divorce [At-Talaq] Ayah 12 Location Madanah Number 65

يَٰٓأَيُّهَا ٱلنَّبِيُّ إِذَا طَلَّقۡتُمُ ٱلنِّسَآءَ فَطَلِّقُوهُنَّ لِعِدَّتِهِنَّ وَأَحۡصُواْ ٱلۡعِدَّةَۖ وَٱتَّقُواْ ٱللَّهَ رَبَّكُمۡۖ لَا تُخۡرِجُوهُنَّ مِنۢ بُيُوتِهِنَّ وَلَا يَخۡرُجۡنَ إِلَّآ أَن يَأۡتِينَ بِفَٰحِشَةٖ مُّبَيِّنَةٖۚ وَتِلۡكَ حُدُودُ ٱللَّهِۚ وَمَن يَتَعَدَّ حُدُودَ ٱللَّهِ فَقَدۡ ظَلَمَ نَفۡسَهُۥۚ لَا تَدۡرِي لَعَلَّ ٱللَّهَ يُحۡدِثُ بَعۡدَ ذَٰلِكَ أَمۡرٗا [١]

ਹੇ ਨਬੀ! ਜਦੋਂ ਵੀ ਤੁਸੀਂ ਇਸਤਰੀਆਂ (ਪਤਨੀਆਂ) ਨੂੰ ਤਲਾਕ ਦਿਓ ਤਾਂ ਉਹਨਾਂ ਨੂੰ ਉਹਨਾਂ ਦੀ ਇੱਦਤ (ਦੇ ਆਰੰਭਿਕ ਦਿਨਾਂ) ਵਿਚ ਹੀ ਤਲਾਕ ਦਿਓ ਅਤੇ ਇੱਦਤ (ਦੇ ਦਿਨਾਂ) ਦੀ ਗਿਣਤੀ ਰੱਖੋ।[1] ਅੱਲਾਹ ਤੋਂ ਡਰੋ ਜੋ ਤੁਹਾਡਾ ਪਾਲਣਹਾਰ ਹੈ। ਇੱਦਤ ਦੇ ਦਿਨਾਂ ਵਿਚ ਨਾ ਤੁਸੀਂ ਉਹਨਾਂ ਨੂੰ ਉਹਨਾਂ ਦੇ ਘਰੋਂ ਕੱਢੋ ਅਤੇ ਨਾ ਹੀ ਉਹ ਆਪ ਨਿਕਲਣ, ਪਰ ਜੇ ਉਹ ਕੋਈ ਪ੍ਰਤੱਖ ਬੁਰਾਈ ਕਰ ਬੈਠਣ (ਤਾਂ ਕੱਢ ਸਕਦੇ ਹੋ) ਇਹ ਹੱਦਾਂ ਅੱਲਾਹ ਦੀਆਂ ਨਿਯਤ ਕੀਤੀਆਂ ਹੋਈਆਂ ਹਨ। ਜਿਹੜਾ ਕੋਈ ਅੱਲਾਹ ਦੀਆਂ ਹੱਦਾਂ ਦੀ ਉਲੰਘਣਾ ਕਰੇਗਾ ਉਹ ਆਪਣੇ ’ਤੇ ਆਪ ਜ਼ੁਲਮ ਕਰੇਗਾ। (ਹੇ ਲੋਕੋ!) ਤੁਸੀਂ ਨਹੀਂ ਜਾਣਦੇ ਕਿ ਇਸ (ਤਲਾਕ) ਤੋਂ ਮਗਰੋਂ ਅੱਲਾਹ (ਮੇਲ ਮਿਲਾਪ ਦੀ) ਕੋਈ ਨਵੀਂ ਰਾਹ ਕੱਢ ਦੇਵੇ॥