عربيEnglish

مريم ابنت عمران عليها السلام موسوعة القرآن الكريم

Towards providing reliable exegeses and translations of the meanings of the Noble Qur'an in the world languages

The Cleaving [AL-Infitar] - Punjabi translation - Arif Halim

Surah The Cleaving [AL-Infitar] Ayah 19 Location Maccah Number 82

ਜਦੋਂ ਅਕਾਸ਼ ਫੱਟ ਜਾਵੇਗਾ।

ਜਦੋਂ ਤਾਰੇ ਖਿਲਰ ਜਾਣਗੇ।

ਜਦੋਂ ਸਮੁੰਦਰਾਂ ਨੂੰ ਪਾਟ ਦਿੱਤਾ ਜਾਵੇਗਾ।

ਜਦੋਂ ਕਬਰਾਂ ਨੂੰ ਉਖਾੜ (ਭਾਵ ਖੋਲ) ਦਿੱਤਾ ਜਾਵੇਗਾ।

ਉਸ ਵੇਲੇ ਹਰੇਕ ਵਿਅਕਤੀ ਨੂੰ ਉਸ ਦੇ ਅਗਲੇ ਪਿਛਲੇ ਸਾਰੇ ਕੀਤੇ ਕੰਮਾਂ ਦਾ ਪਤਾ ਲੱਗ ਜਾਵੇਗਾ।

ਹੇ ਮਨੁੱਖ! ਤੈਨੂੰ ਕਿਹੜੀ ਗੱਲ ਨੇ ਆਪਣੇ ਮਿਹਰਾਂ ਕਰਨ ਵਾਲੇ ਰੱਬ ਬਾਰੇ ਧੋਖੇ ਵਿਚ ਪਾਇਆ ਹੋਇਆ ਹੈ ?

ਜਿਸ ਨੇ ਤੈਨੂੰ ਪੈਦਾ ਕੀਤਾ, ਫੇਰ ਤੈਨੂੰ ਸਵਾਂਰਿਆ ਅਤੇ ਤੇਰਾ ਸੰਤੁਲਣ ਰੱਖਿਆ।

ਉਸ (ਰੱਬ) ਨੇ ਤੈਨੂੰ ਜਿਹੜਾ ਵੀ ਰੂਪ ਦੇਣਾ ਚਾਹਿਆ ਉਸੇ ਵਿਚ ਜੋੜ ਦਿੱਤਾ।

(ਇਹ ਗੱਲ) ਉੱਕਾ ਹੀ ਨਹੀਂ ਸਗੋਂ ਤੁਸੀਂ ਲੋਕ ਬਦਲੇ ਵਾਲੇ ਦਿਨ (ਕਿਆਮਤ) ਨੂੰ ਝੁਠਲਾਉਂਦੇ ਹੋ।

ਜਦ ਕਿ ਤੁਹਾਡੇ ਉੱਤੇ ਨਿਗਰਾਨੀ ਲਈ (ਫ਼ਰਿਸ਼ਤੇ) ਨਿਯਤ ਕੀਤੇ ਹੋਏ ਹਨ।

(ਉਹ) ਪਤਵੰਤੇ ਲਿਖਾਰੀ ਹਨ।[1]

ਉਹ ਜਾਣਦੇ ਹਨ, ਜੋ ਵੀ ਤੁਸੀਂ ਕਰਦੇ ਹੋ।

ਬੇਸ਼ੱਕ ਨੇਕ ਲੋਕ (ਸਵਰਗਾਂ ਵਿਚ) ਆਨੰਦ ਮਾਣਨਗੇ।

ਅਤੇ ਭੈੜੇ ਲੋਕ ਜ਼ਰੂਰ ਹੀ ਨਰਕ ਵਿਚ ਹੋਣਗੇ।

ਇਹ ਲੋਕ ਬਦਲੇ ਵਾਲੇ ਦਿਨ ਇਸ (ਨਰਕ) ਵਿਚ ਦਾਖ਼ਿਲ ਹੋਣਗੇ।

ਅਤੇ ਇਹ ਲੋਕ ਇਸ (ਨਰਕ) ਤੋਂ ਬੱਚ ਨਹੀਂ ਸਕਣਗੇ।

ਤੁਸੀਂ ਕੀ ਜਾਣੋਂ ਕਿ ਬਦਲੇ ਦਾ ਦਿਨ ਕੀ ਹੈ ?

ਤੁਸੀਂ ਉੱਕਾ ਹੀ ਨਹੀਂ ਜਾਣਦੇ ਕਿ ਬਦਲੇ ਵਾਲਾ ਦਿਨ ਕਿਹੋ ਜਿਹਾ ਹੈ ?

ਉਸ ਦਿਹਾੜੇ ਕੋਈ ਵੀ ਵਿਅਕਤੀ ਕਿਸੇ ਲਈ ਕੁੱਝ ਵੀ ਕਰਨ ਦਾ ਅਧਿਕਾਰ ਨਹੀਂ ਰੱਖੇਗਾ ਅਤੇ ਉਸ ਦਿਨ ਹੁਕਮ ਕੇਵਲ ਅੱਲਾਹ ਦਾ ਹੀ ਹੋਵੇਗਾ।