مريم ابنت عمران عليها السلام موسوعة القرآن الكريم
Towards providing reliable exegeses and translations of the meanings of the Noble Qur'an in the world languagesThe morning star [At-Tariq] - Punjabi translation - Arif Halim
Surah The morning star [At-Tariq] Ayah 17 Location Maccah Number 86
ਸਹੁੰ ਹੈ ਅਕਾਸ਼ ਦੀ ਅਤੇ ਰਾਤ ਵੇਲੇ ਆਉਣ ਵਾਲੇ ਦੀ।
ਤੁਸੀਂ ਕੀ ਜਾਣੋਂ ਕਿ ਰਾਤ ਵੇਲੇ ਕੀ ਆਉਣ ਵਾਲਾ ਹੈ ?
ਉਹ ਇਕ ਲਿਸ਼ਕਦਾ ਹੋਇਆ ਤਾਰਾ ਹੈ।
ਕੋਈ ਜੀਵ ਅਜਿਹਾ ਨਹੀਂ, ਜਿਸ ਉੱਤੇ ਕੋਈ ਰਾਖੀ ਕਰਨ ਵਾਲਾ ਨਾ ਹੋਵੇ। [1]
ਸੋ ਮਨੁੱਖ ਨੂੰ ਰਤਾ ਇਹ ਵੇਖਣਾ ਚਾਹੀਦਾ ਹੈ ਕਿ ਉਹ ਕਿਸ ਚੀਜ਼ ਤੋਂ ਪੈਦਾ ਕੀਤਾ ਗਿਆ ਹੈ।
ਉਹ ਉੱਛਲਣ ਵਾਲੇ ਪਾਣੀ (ਵੀਰਜ) ਤੋਂ ਪੈਦਾ ਕੀਤਾ ਗਿਆ ਹੈ।
ਜਿਹੜਾ ਪਿੱਠ ਅਤੇ ਹਿੱਕ ਦੀਆਂ ਹੱਠੀਆਂ ਦੇ ਵਿਚਾਲਿਓਂ ਨਿਕਲਦਾ ਹੈ।
ਬੇਸ਼ੱਕ ਉਹ (ਅੱਲਾਹ) ਇਸ (ਮਨੁੱਖ) ਨੂੰ ਮੁੜ ਪੈਦਾ ਕਰਨ ਵਿਚ ਵੀ ਸਮਰਥ ਹੈ।
ਜਿਸ ਦਿਨ ਸਾਰੇ ਭੇਤ ਖੋਲ੍ਹ ਦਿੱਤੇ ਜਾਣਗੇ।
ਤਾਂ (ਉਸ ਸਮੇਂ) ਮਨੁੱਖ ਕੋਲ ਨਾ ਕੋਈ ਜ਼ੋਰ ਹੋਵੇਗਾ ਅਤੇ ਨਾ ਹੀ ਉਸ ਦਾ ਕੋਈ ਸਹਾਈ ਹੋਵੇਗਾ।
ਸਹੁੰ ਹੈ ਵਾਰ-ਵਾਰ ਮੀਂਹ ਬਰਸਾਉਣ ਵਾਲੇ ਅਕਾਸ਼ ਦੀ।
ਅਤੇ ਪਾਟ ਜਾਣ ਵਾਲੀ ਧਰਤੀ ਦੀ।
ਬੇਸ਼ੱਕ ਇਹ (.ਕੁਰਆਨ) ਇਕ ਨਪੀ ਤੁਲੀ ਗੱਲ ਹੈ।
ਇਹ ਕੋਈ ਹਾਸਾ ਮਖੌਲ ਨਹੀਂ।
ਬੇਸ਼ੱਕ ਇਹ (ਕਾਫ਼ਿਰ) ਕੁੱਝ ਚਾਲਾਂ ਚੱਲ ਰਹੇ ਹਨ।
ਅਤੇ ਮੈਂ ਵੀ ਇਕ ਚਾਲ ਚਲਦਾ ਹਾਂ।
ਸੋ (ਹੇ ਨਬੀ!) ਤੁਸੀਂ ਇਹਨਾਂ ਕਾਫ਼ਿਰਾਂ ਨੂੰ ਇਹਨਾਂ ਦੇ ਹਾਲ ’ਤੇ ਹੀ ਛੱਡ ਦਿਓ।

