مريم ابنت عمران عليها السلام موسوعة القرآن الكريم
Towards providing reliable exegeses and translations of the meanings of the Noble Qur'an in the world languagesThe Power [Al-Qadr] - Punjabi Translation - Arif Haleem
Surah The Power [Al-Qadr] Ayah 5 Location Maccah Number 97
ਬੇਸ਼ੱਕ ਅਸੀਂ ਇਸ (.ਕੁਰਆਨ) ਨੂੰ (ਰਮਜ਼ਾਨ ਮਹੀਨੇ ਦੀ) ਇਕ ਭਾਗਾਂ ਵਾਲੀ ਰਾਤ ਵਿਚ ਉਤਾਰਿਆ।[1]
ਅਤੇ ਤੁਸੀਂ ਭਲਾ ਕੀ ਜਾਣੋਂ ਕਿ ਉਹ ਭਾਗਾਂ ਵਾਲੀ ਰਾਤ ਕੀ ਹੈ ?
ਇਹ ਭਾਗਾਂ ਵਾਲੀ ਰਾਤ (ਹਰ ਪੱਖੋਂ) ਹਜ਼ਾਰ ਮਹੀਨਿਆਂ ਤੋਂ ਵਧੀਆ ਹੈ।
ਇਸ ਰਾਤ ਵਿਚ ਫ਼ਰਿਸ਼ਤੇ ਅਤੇ ਰੂਹ (ਜਿਬਰਾਈਲ) ਆਪਣੇ ਰੱਬ ਦੇ ਹੁਕਮ ਨਾਲ ਹਰ ਕੰਮ ਲਈ (ਅਕਾਸ਼ ਤੋਂ ਧਰਤੀ ਉੱਤੇ) ਉੱਤਰਦੇ ਹਨ।
(ਉਹ ਪੂਰੀ ਰਾਤ) ਪਹੁ ਫੱਟਣ ਤਕ ਸਲਾਮਤੀ ਹੀ ਸਲਾਮਤੀ ਹੈ।

