عربيEnglish

مريم ابنت عمران عليها السلام موسوعة القرآن الكريم

Towards providing reliable exegeses and translations of the meanings of the Noble Qur'an in the world languages

The earthquake [Al-Zalzala] - Punjabi translation - Arif Halim

Surah The earthquake [Al-Zalzala] Ayah 8 Location Madanah Number 99

ਜਦੋਂ ਧਰਤੀ ਜ਼ੋਰ ਨਾਲ ਹਿਲਾ ਦਿੱਤੀ ਜਾਵੇਗੀ।

ਅਤੇ ਧਰਤੀ ਆਪਣਾ ਸਾਰਾ ਬੋਝ ਬਾਹਰ ਕੱਢ ਸੁੱਟੇਗੀ।

ਅਤੇ (ਉਸ ਸਮੇਂ) ਮਨੁੱਖ ਆਖੇਗਾ ਕਿ ਇਸ ਨੂੰ ਕੀ ਹੋ ਗਿਆ ?

ਉਸ ਦਿਨ ਉਹ ਆਪਣੇ (ਆਪ ’ਤੇ ਬੀਤੇ ਹੋਏ) ਹਾਲਾਤ ਵਰਣਨ ਕਰੇਗੀ।

ਕਿਉਂ ਜੋ ਤੁਹਾਡਾ ਰੱਬ ਉਸ ਨੂੰ (ਇਹੋ) ਹੁਕਮ ਦੇਵੇਗਾ।

ਉਸ ਦਿਨ ਲੋਕੀ ਵੱਖਰੇ ਵੱਖਰੇ ਹੋ ਕੇ ਪਰਤਣਗੇ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਕਰਮ ਵਿਖਾਏ ਜਾਣ। [1]

ਸੋ ਜਿਸ ਨੇ ਰਤਾ ਭਰ ਵੀ ਨੇਕੀ ਕੀਤੀ ਹੋਵੇਗੀ ਉਹ ਉਸ ਨੂੰ ਵੇਖ ਲਵੇਗਾ।

ਅਤੇ ਜਿਸ ਨੇ ਰਤਾ ਭਰ ਵੀ ਬੁਰਾਈ ਕੀਤੀ ਹੋਵੇਗੀ ਉਹ ਉਸ ਨੂੰ ਵੇਖ ਲਵੇਗਾ।